ਲੇਵਿਆਂ 17

“ ‘ਕੋਈ ਵੀ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ ਜਾਂ ਪਰਦੇਸੀ ਹੋਵੇ, ਜਿਹੜਾ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਮਾਰੇ ਹੋਏ ਕੋਈ ਚੀਜ਼ ਖਾਵੇ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ, ਅਤੇ ਉਹ ਸ਼ਾਮ ਤੱਕ ਰਸਮੀ ਤੌਰ ਤੇ ਅਸ਼ੁੱਧ ਰਹੇਗਾ ਫਿਰ ਉਹ ਸ਼ੁੱਧ ਹੋ ਜਾਵੇਗਾ।

Leviticus 17:15 (UKJV) And every soul that eats that which died of itself, or that which was torn with beasts, whether it be one of your own country, or a stranger, he shall both wash his clothes, and bathe himself in water, and be unclean until the even: then shall he be clean.

13“ ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ।

14ਕਿਉਂਕਿ ਹਰ ਜੀਵ ਦਾ ਜੀਵਨ ਉਸਦੇ ਲਹੂ ਵਿੱਚ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਾਣੀ ਦਾ ਲਹੂ ਨਹੀਂ ਖਾਣਾ ਚਾਹੀਦਾ ਕਿਉਂਕਿ ਹਰ ਪ੍ਰਾਣੀ ਦਾ ਜੀਵਨ ਉਸਦਾ ਲਹੂ ਹੈ। ਜਿਹੜਾ ਵੀ ਇਸ ਨੂੰ ਖਾਂਦਾ ਹੈ ਉਸਨੂੰ ਵੱਢ ਦੇਣਾ ਚਾਹੀਦਾ ਹੈ।

15“ ‘ਕੋਈ ਵੀ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ ਜਾਂ ਪਰਦੇਸੀ ਹੋਵੇ, ਜਿਹੜਾ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਮਾਰੇ ਹੋਏ ਕੋਈ ਚੀਜ਼ ਖਾਵੇ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ, ਅਤੇ ਉਹ ਸ਼ਾਮ ਤੱਕ ਰਸਮੀ ਤੌਰ ਤੇ ਅਸ਼ੁੱਧ ਰਹੇਗਾ ਫਿਰ ਉਹ ਸ਼ੁੱਧ ਹੋ ਜਾਵੇਗਾ।

16ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.