ਲੇਵਿਆਂ 17

“ ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ।

Leviticus 17:13 (UKJV) And whatsoever man there be of the children of Israel, or of the strangers that sojourn among you, which hunts and catches any beast or fowl that may be eaten; he shall even pour out the blood thereof, and cover it with dust.

11ਸਰੀਰ ਦੀ ਜਾਨ ਲਹੂ ਵਿੱਚ ਹੈ ਅਤੇ ਮੈਂ ਉਸਨੂੰ ਤੁਹਾਨੂੰ ਜਗਵੇਦੀ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਦਿੱਤਾ ਹੈ, ਕਿਉਂ ਜੋ ਲਹੂ ਹੈ ਜੋ ਕਿਸੇ ਦੇ ਜੀਵਨ ਲਈ ਪ੍ਰਾਸਚਿਤ ਕਰਦਾ ਹੈ।

12ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, “ਤੁਹਾਡੇ ਵਿੱਚੋਂ ਕੋਈ ਵੀ ਜਾਂ ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵੀ ਪਰਦੇਸੀ, ਲਹੂ ਨਾ ਖਾਵੇ।”

13“ ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ।

14ਕਿਉਂਕਿ ਹਰ ਜੀਵ ਦਾ ਜੀਵਨ ਉਸਦੇ ਲਹੂ ਵਿੱਚ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰਾਣੀ ਦਾ ਲਹੂ ਨਹੀਂ ਖਾਣਾ ਚਾਹੀਦਾ ਕਿਉਂਕਿ ਹਰ ਪ੍ਰਾਣੀ ਦਾ ਜੀਵਨ ਉਸਦਾ ਲਹੂ ਹੈ। ਜਿਹੜਾ ਵੀ ਇਸ ਨੂੰ ਖਾਂਦਾ ਹੈ ਉਸਨੂੰ ਵੱਢ ਦੇਣਾ ਚਾਹੀਦਾ ਹੈ।

15“ ‘ਕੋਈ ਵੀ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ ਜਾਂ ਪਰਦੇਸੀ ਹੋਵੇ, ਜਿਹੜਾ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਮਾਰੇ ਹੋਏ ਕੋਈ ਚੀਜ਼ ਖਾਵੇ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ, ਅਤੇ ਉਹ ਸ਼ਾਮ ਤੱਕ ਰਸਮੀ ਤੌਰ ਤੇ ਅਸ਼ੁੱਧ ਰਹੇਗਾ ਫਿਰ ਉਹ ਸ਼ੁੱਧ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.