9ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਇਸਰਾਏਲੀਆਂ ਵਿੱਚੋਂ ਛੇਕਿਆ ਜਾਵੇ।
10“ ‘ਮੈਂ ਆਪਣਾ ਮੂੰਹ ਕਿਸੇ ਵੀ ਇਸਰਾਏਲੀ ਜਾਂ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਕਿਸੇ ਵਿਦੇਸ਼ੀ ਦੇ ਵਿਰੁੱਧ ਕਰਾਂਗਾ ਜੋ ਖੂਨ ਖਾਂਦਾ ਹੈ ਅਤੇ ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।
11ਸਰੀਰ ਦੀ ਜਾਨ ਲਹੂ ਵਿੱਚ ਹੈ ਅਤੇ ਮੈਂ ਉਸਨੂੰ ਤੁਹਾਨੂੰ ਜਗਵੇਦੀ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਦਿੱਤਾ ਹੈ, ਕਿਉਂ ਜੋ ਲਹੂ ਹੈ ਜੋ ਕਿਸੇ ਦੇ ਜੀਵਨ ਲਈ ਪ੍ਰਾਸਚਿਤ ਕਰਦਾ ਹੈ।
12ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, “ਤੁਹਾਡੇ ਵਿੱਚੋਂ ਕੋਈ ਵੀ ਜਾਂ ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵੀ ਪਰਦੇਸੀ, ਲਹੂ ਨਾ ਖਾਵੇ।”
13“ ‘ਤੁਹਾਡੇ ਵਿੱਚ ਰਹਿਣ ਵਾਲਾ ਕੋਈ ਵੀ ਇਸਰਾਏਲੀ ਜਾਂ ਕੋਈ ਪਰਦੇਸੀ ਜਿਹੜਾ ਕਿਸੇ ਜਾਨਵਰ ਜਾਂ ਪੰਛੀ ਦਾ ਸ਼ਿਕਾਰ ਕਰਦਾ ਹੈ ਜਿਸ ਨੂੰ ਖਾਧਾ ਜਾ ਸਕਦਾ ਹੈ, ਉਸ ਦਾ ਲਹੂ ਕੱਢ ਕੇ ਮਿੱਟੀ ਨਾਲ ਢੱਕ ਦੇਵੇ।