ਲੇਵਿਆਂ 17

‘ਕੋਈ ਵੀ ਇਸਰਾਏਲੀ ਜਿਹੜਾ ਬਲਦ, ਲੇਲੇ ਜਾਂ ਬੱਕਰੇ ਦੀ ਬਲੀ ਡੇਰੇ ਵਿੱਚ ਜਾਂ ਉਸ ਦੇ ਬਾਹਰ ਚੜ੍ਹਾਉਂਦਾ ਹੈ

Leviticus 17:3 (UKJV) Whosoever there be of the house of Israel, that kills an ox, or lamb, or goat, in the camp, or that kills it out of the camp,

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਯਾਹਵੇਹ ਨੇ ਇਹ ਹੁਕਮ ਦਿੱਤਾ ਹੈ:

3‘ਕੋਈ ਵੀ ਇਸਰਾਏਲੀ ਜਿਹੜਾ ਬਲਦ, ਲੇਲੇ ਜਾਂ ਬੱਕਰੇ ਦੀ ਬਲੀ ਡੇਰੇ ਵਿੱਚ ਜਾਂ ਉਸ ਦੇ ਬਾਹਰ ਚੜ੍ਹਾਉਂਦਾ ਹੈ

4ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਲਿਆਉਣ ਦੀ ਬਜਾਏ ਇਸ ਨੂੰ ਯਾਹਵੇਹ ਦੇ ਤੰਬੂ ਦੇ ਸਾਹਮਣੇ ਇੱਕ ਭੇਟ ਵਜੋਂ ਪੇਸ਼ ਕਰਨ ਲਈ ਉਸ ਵਿਅਕਤੀ ਨੂੰ ਖੂਨ-ਖਰਾਬੇ ਦਾ ਦੋਸ਼ੀ ਮੰਨਿਆ ਜਾਵੇਗਾ, ਉਹਨਾਂ ਨੇ ਖੂਨ ਵਹਾਇਆ ਹੈ ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

5ਇਹ ਇਸ ਲਈ ਹੈ ਕਿ ਇਸਰਾਏਲੀ ਆਪਣੇ ਬਲੀਦਾਨਾਂ ਨੂੰ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.