10“ ‘ਆਪਣੇ ਪੁੱਤਰ ਦੀ ਧੀ ਜਾਂ ਆਪਣੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਾ ਰੱਖੀ, ਇਸ ਨਾਲ ਤੇਰਾ ਹੀ ਅਪਮਾਨ ਹੋਵੇਗਾ।
11“ ‘ਤੂੰ ਆਪਣੀ ਸੌਤੇਲੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਜੋ ਤੁਹਾਡੇ ਪਿਤਾ ਤੋਂ ਪੈਦਾ ਹੋਈ ਹੈ ਕਿਉਂ ਜੋ ਉਹ ਤੇਰੀ ਭੈਣ ਹੈ।
12“ ‘ਤੂੰ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖੀ, ਉਹ ਤੁਹਾਡੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
13“ ‘ਤੂੰ ਆਪਣੀ ਮਾਂ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖਣਾ, ਕਿਉਂਕਿ ਉਹ ਤੁਹਾਡੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
14“ ‘ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ।