15“ ‘ਤੂੰ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਨਾ ਰੱਖੀ; ਉਹ ਤੇਰੇ ਪੁੱਤਰ ਦੀ ਪਤਨੀ ਹੈ, ਉਸ ਨਾਲ ਸੰਬੰਧ ਨਾ ਰੱਖ।
16“ ‘ਤੂੰ ਆਪਣੇ ਭਰਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਾ ਰੱਖ; ਜੋ ਉਹ ਤਾਂ ਤੇਰੇ ਭਰਾ ਦਾ ਨਿਰਾਦਰ ਹੋਵੇਗਾ।
17“ ‘ਤੂੰ ਕਿਸੇ ਔਰਤ ਅਤੇ ਉਸਦੀ ਧੀ ਦੋਹਾਂ ਨਾਲ ਜਿਨਸੀ ਸੰਬੰਧ ਨਾ ਰੱਖਣਾ; ਉਸਦੇ ਪੁੱਤਰ ਦੀ ਧੀ ਜਾਂ ਉਸਦੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਾ ਰੱਖਣਾ, ਉਹ ਉਸਦੇ ਨਜ਼ਦੀਕੀ ਰਿਸ਼ਤੇਦਾਰ ਹਨ। ਉਹ ਦੁਸ਼ਟਤਾ ਹੈ।
18“ ‘ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨਾਲ ਜਿਨਸੀ ਸੰਬੰਧ ਰੱਖਣ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ।
19“ ‘ਤੂੰ ਕਿਸੇ ਔਰਤ ਦੇ ਮਾਹਵਾਰੀ ਦੀ ਅਸ਼ੁੱਧਤਾ ਦੌਰਾਨ ਜਿਨਸੀ ਸੰਬੰਧ ਬਣਾਉਣ ਲਈ ਉਸ ਕੋਲ ਨਾ ਜਾਵੀਂ।