28ਅਤੇ ਜੇ ਤੁਸੀਂ ਧਰਤੀ ਨੂੰ ਅਸ਼ੁੱਧ ਕਰੋਗੇ, ਤਾਂ ਇਹ ਤੁਹਾਨੂੰ ਉਗਲ ਦੇਵੇ ਜਿਵੇਂ ਕਿ ਇਸ ਨੇ ਤੁਹਾਡੇ ਤੋਂ ਪਹਿਲਾਂ ਦੀਆਂ ਕੌਮਾਂ ਨੂੰ ਉਗਲ ਦਿੱਤਾ ਸੀ।
29“ ‘ਹਰ ਕੋਈ ਜੋ ਇਹਨਾਂ ਘਿਣਾਉਣੇ ਕੰਮਾਂ ਵਿੱਚੋਂ ਕੋਈ ਵੀ ਕਰਦਾ ਹੈ ਅਜਿਹੇ ਵਿਅਕਤੀਆਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
30ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਘਿਣਾਉਣੀਆਂ ਰੀਤਾਂ ਦੀ ਪਾਲਣਾ ਨਾ ਕਰੋ ਜਿਹੜੀਆਂ ਤੁਹਾਡੇ ਆਉਣ ਤੋਂ ਪਹਿਲਾਂ ਚੱਲੀਆਂ ਸਨ ਅਤੇ ਉਹਨਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ ”