ਲੇਵਿਆਂ 18

ਅਤੇ ਜੇ ਤੁਸੀਂ ਧਰਤੀ ਨੂੰ ਅਸ਼ੁੱਧ ਕਰੋਗੇ, ਤਾਂ ਇਹ ਤੁਹਾਨੂੰ ਉਗਲ ਦੇਵੇ ਜਿਵੇਂ ਕਿ ਇਸ ਨੇ ਤੁਹਾਡੇ ਤੋਂ ਪਹਿਲਾਂ ਦੀਆਂ ਕੌਮਾਂ ਨੂੰ ਉਗਲ ਦਿੱਤਾ ਸੀ।

Leviticus 18:28 (UKJV) That the land spew not you out also, when all of you defile it, as it spewed out the nations that were before you.

26ਪਰ ਤੁਸੀਂ ਮੇਰੇ ਫ਼ਰਮਾਨਾਂ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰਨੀ। ਭਾਵੇਂ ਦੇਸ਼ ਦਾ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਨ੍ਹਾਂ ਘਿਣਾਉਣੀਆਂ ਗੱਲਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ,

27ਕਿਉਂ ਜੋ ਇਹ ਸਭ ਕੁਝ ਉਹਨਾਂ ਲੋਕਾਂ ਨੇ ਕੀਤਾ ਜੋ ਤੁਹਾਡੇ ਤੋਂ ਪਹਿਲਾਂ ਦੇਸ਼ ਵਿੱਚ ਰਹਿੰਦੇ ਸਨ, ਅਤੇ ਧਰਤੀ ਅਸ਼ੁੱਧ ਹੋ ਗਈ।

28ਅਤੇ ਜੇ ਤੁਸੀਂ ਧਰਤੀ ਨੂੰ ਅਸ਼ੁੱਧ ਕਰੋਗੇ, ਤਾਂ ਇਹ ਤੁਹਾਨੂੰ ਉਗਲ ਦੇਵੇ ਜਿਵੇਂ ਕਿ ਇਸ ਨੇ ਤੁਹਾਡੇ ਤੋਂ ਪਹਿਲਾਂ ਦੀਆਂ ਕੌਮਾਂ ਨੂੰ ਉਗਲ ਦਿੱਤਾ ਸੀ।

29“ ‘ਹਰ ਕੋਈ ਜੋ ਇਹਨਾਂ ਘਿਣਾਉਣੇ ਕੰਮਾਂ ਵਿੱਚੋਂ ਕੋਈ ਵੀ ਕਰਦਾ ਹੈ ਅਜਿਹੇ ਵਿਅਕਤੀਆਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

30ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਘਿਣਾਉਣੀਆਂ ਰੀਤਾਂ ਦੀ ਪਾਲਣਾ ਨਾ ਕਰੋ ਜਿਹੜੀਆਂ ਤੁਹਾਡੇ ਆਉਣ ਤੋਂ ਪਹਿਲਾਂ ਚੱਲੀਆਂ ਸਨ ਅਤੇ ਉਹਨਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.