ਲੇਵਿਆਂ 19

ਦੂਸਰੀ ਵਾਰ ਆਪਣੇ ਅੰਗੂਰਾਂ ਦੇ ਬਾਗ਼ ਉੱਤੇ ਨਾ ਜਾਓ ਅਤੇ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੋ, ਉਹਨਾਂ ਨੂੰ ਗਰੀਬਾਂ ਅਤੇ ਪਰਦੇਸੀਆਂ ਲਈ ਛੱਡ ਦਿਓ। ਮੈਂ ਤੁਹਾਡਾ ਪਰਮੇਸ਼ਵਰ ਹਾਂ।

Leviticus 19:10 (UKJV) And you shall not glean your vineyard, neither shall you gather every grape of your vineyard; you shall leave them for the poor and stranger: I am the LORD your God.

8ਜੋ ਕੋਈ ਵੀ ਇਸ ਨੂੰ ਖਾਵੇਗਾ ਉਹ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਸ ਨੇ ਯਾਹਵੇਹ ਦੀ ਪਵਿੱਤਰ ਚੀਜ਼ ਨੂੰ ਭਰਿਸ਼ਟ ਕੀਤਾ ਹੈ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

9“ ‘ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੀਆਂ ਨੁੱਕਰਾਂ ਤੱਕ ਪੂਰੀ ਫਸਲ ਨਾ ਵੱਢਣਾ ਅਤੇ ਨਾ ਹੀ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆ ਨੂੰ ਚੁੱਗਣਾ।

10ਦੂਸਰੀ ਵਾਰ ਆਪਣੇ ਅੰਗੂਰਾਂ ਦੇ ਬਾਗ਼ ਉੱਤੇ ਨਾ ਜਾਓ ਅਤੇ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੋ, ਉਹਨਾਂ ਨੂੰ ਗਰੀਬਾਂ ਅਤੇ ਪਰਦੇਸੀਆਂ ਲਈ ਛੱਡ ਦਿਓ। ਮੈਂ ਤੁਹਾਡਾ ਪਰਮੇਸ਼ਵਰ ਹਾਂ।

11“ ‘ਤੂੰ ਚੋਰੀ ਨਾ ਕਰ। “ ‘ਨਾ ਇੱਕ ਦੂਸਰੇ ਨੂੰ ਝੂਠ ਬੋਲ। “ ‘ਇੱਕ-ਦੂਜੇ ਨੂੰ ਧੋਖਾ ਨਾ ਦਿਓ।

12“ ‘ਮੇਰੇ ਨਾਮ ਦੀ ਝੂਠੀ ਸਹੁੰ ਨਾ ਖਾਓ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਾ ਕਰਨਾ। ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.