6ਜਿਸ ਦਿਨ ਤੁਸੀਂ ਬਲੀ ਦਿੰਦੇ ਹੋ ਉਸਦਾ ਮਾਸ ਉਸੇ ਦਿਨ ਅਤੇ ਦੂਸਰੇ ਦਿਨ ਵੀ ਖਾਓ ਪਰ ਜੋ ਕੁਝ ਤੀਸਰੇ ਦਿਨ ਤੱਕ ਬਚਿਆ ਰਹੇ ਉਸਨੂੰ ਅੱਗ ਵਿੱਚ ਸਾੜਿਆ ਜਾਵੇ।
7ਜੇਕਰ ਇਸ ਵਿੱਚੋਂ ਕੋਈ ਵੀ ਤੀਜੇ ਦਿਨ ਖਾਧਾ ਜਾਵੇ ਤਾਂ ਇਹ ਅਸ਼ੁੱਧ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
8ਜੋ ਕੋਈ ਵੀ ਇਸ ਨੂੰ ਖਾਵੇਗਾ ਉਹ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਸ ਨੇ ਯਾਹਵੇਹ ਦੀ ਪਵਿੱਤਰ ਚੀਜ਼ ਨੂੰ ਭਰਿਸ਼ਟ ਕੀਤਾ ਹੈ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
9“ ‘ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੀਆਂ ਨੁੱਕਰਾਂ ਤੱਕ ਪੂਰੀ ਫਸਲ ਨਾ ਵੱਢਣਾ ਅਤੇ ਨਾ ਹੀ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆ ਨੂੰ ਚੁੱਗਣਾ।
10ਦੂਸਰੀ ਵਾਰ ਆਪਣੇ ਅੰਗੂਰਾਂ ਦੇ ਬਾਗ਼ ਉੱਤੇ ਨਾ ਜਾਓ ਅਤੇ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੋ, ਉਹਨਾਂ ਨੂੰ ਗਰੀਬਾਂ ਅਤੇ ਪਰਦੇਸੀਆਂ ਲਈ ਛੱਡ ਦਿਓ। ਮੈਂ ਤੁਹਾਡਾ ਪਰਮੇਸ਼ਵਰ ਹਾਂ।