13“ ‘ਆਪਣੇ ਗੁਆਂਢੀ ਨੂੰ ਧੋਖਾ ਨਾ ਦਿਓ ਅਤੇ ਨਾ ਹੀ ਉਸਨੂੰ ਲੁੱਟੋ। “ ‘ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।
14“ ‘ਬਹਿਰੇ ਨੂੰ ਸਰਾਪ ਨਾ ਦਿਓ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ਵਰ ਤੋਂ ਡਰ। ਮੈਂ ਯਾਹਵੇਹ ਹਾਂ।
15“ ‘ਤੂੰ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਹੀ ਗ਼ਰੀਬਾਂ ਜਾਂ ਵੱਡੇ ਲੋਕਾਂ ਦਾ ਪੱਖਪਾਤ ਕਰਨਾ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ।
16“ ‘ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਨਾ ਫਿਰੀਂ। “ ‘ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਗੁਆਂਢੀ ਦੀ ਜਾਨ ਨੂੰ ਖ਼ਤਰਾ ਹੋਵੇ। ਮੈਂ ਯਾਹਵੇਹ ਹਾਂ।
17“ ‘ਆਪਣੇ ਦਿਲ ਵਿੱਚ ਕਿਸੇ ਇਸਰਾਏਲੀ ਨਾਲ ਨਫ਼ਰਤ ਨਾ ਕਰ। ਆਪਣੇ ਗੁਆਂਢੀ ਨੂੰ ਸਾਫ਼-ਸਾਫ਼ ਝਿੜਕੋ ਤਾਂ ਜੋ ਤੁਸੀਂ ਉਹਨਾਂ ਦੇ ਦੋਸ਼ ਵਿੱਚ ਸ਼ਾਮਲ ਨਾ ਹੋਵੋ।