11“ ‘ਤੂੰ ਚੋਰੀ ਨਾ ਕਰ। “ ‘ਨਾ ਇੱਕ ਦੂਸਰੇ ਨੂੰ ਝੂਠ ਬੋਲ। “ ‘ਇੱਕ-ਦੂਜੇ ਨੂੰ ਧੋਖਾ ਨਾ ਦਿਓ।
12“ ‘ਮੇਰੇ ਨਾਮ ਦੀ ਝੂਠੀ ਸਹੁੰ ਨਾ ਖਾਓ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਨਾ ਕਰਨਾ। ਮੈਂ ਯਾਹਵੇਹ ਹਾਂ।
13“ ‘ਆਪਣੇ ਗੁਆਂਢੀ ਨੂੰ ਧੋਖਾ ਨਾ ਦਿਓ ਅਤੇ ਨਾ ਹੀ ਉਸਨੂੰ ਲੁੱਟੋ। “ ‘ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।
14“ ‘ਬਹਿਰੇ ਨੂੰ ਸਰਾਪ ਨਾ ਦਿਓ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ਵਰ ਤੋਂ ਡਰ। ਮੈਂ ਯਾਹਵੇਹ ਹਾਂ।
15“ ‘ਤੂੰ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਹੀ ਗ਼ਰੀਬਾਂ ਜਾਂ ਵੱਡੇ ਲੋਕਾਂ ਦਾ ਪੱਖਪਾਤ ਕਰਨਾ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ।