29“ ‘ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬਦਨਾਮ ਨਾ ਕਰਨਾ, ਨਹੀਂ ਤਾਂ ਦੇਸ਼ ਵੇਸਵਾ ਵੱਲ ਮੁੜ ਜਾਵੇਗਾ ਅਤੇ ਦੁਸ਼ਟਤਾ ਨਾਲ ਭਰ ਜਾਵੇਗਾ।
30“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
31“ ‘ਤੁਸੀਂ ਝਾੜਾ-ਫੂਕੀ ਕਰਨ ਵਾਲਿਆ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
32“ ‘ਬਜ਼ੁਰਗਾਂ ਦੀ ਮੌਜੂਦਗੀ ਵਿੱਚ ਖੜ੍ਹੇ ਹੋਵੋ, ਬਜ਼ੁਰਗਾਂ ਦਾ ਆਦਰ ਕਰੋ ਅਤੇ ਆਪਣੇ ਪਰਮੇਸ਼ਵਰ ਤੋਂ ਡਰਨਾ। ਮੈਂ ਯਾਹਵੇਹ ਹਾਂ।
33“ ‘ਜਦੋਂ ਕੋਈ ਪਰਦੇਸੀ ਤੁਹਾਡੇ ਦੇਸ਼ ਵਿੱਚ ਤੁਹਾਡੇ ਵਿਚਕਾਰ ਵੱਸਦਾ ਹੈ, ਤਾਂ ਉਸ ਨਾਲ ਦੁਰਵਿਵਹਾਰ ਨਾ ਕਰਨਾ।