12“ ‘ਜੇ ਕੋਈ ਆਦਮੀ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਦੋਹਾਂ ਨੂੰ ਮਾਰਿਆ ਜਾਵੇ। ਕਿਉਂ ਜੋ ਉਨ੍ਹਾਂ ਗਲਤ ਕੀਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
13“ ‘ਜੇ ਕੋਈ ਆਦਮੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖਦਾ ਹੈ ਜਿਵੇਂ ਇੱਕ ਔਰਤ ਨਾਲ ਕਰਦਾ ਹੈ, ਤਾਂ ਉਹਨਾਂ ਦੋਹਾਂ ਨੇ ਉਹ ਕੰਮ ਕੀਤਾ ਹੈ ਜੋ ਘਿਣਾਉਣਾ ਹੈ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
14“ ‘ਜੇ ਕੋਈ ਆਦਮੀ ਇੱਕ ਔਰਤ ਅਤੇ ਉਸਦੀ ਮਾਂ ਦੋਵਾਂ ਨਾਲ ਵਿਆਹ ਕਰਦਾ ਹੈ, ਤਾਂ ਇਹ ਬੁਰਾ ਹੈ। ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਵਿੱਚ ਸਾੜ ਦਿੱਤੇ ਜਾਣ, ਤਾਂ ਜੋ ਤੁਹਾਡੇ ਵਿੱਚ ਕੋਈ ਦੁਸ਼ਟਤਾ ਨਾ ਹੋਵੇ।
15“ ‘ਜੇ ਕੋਈ ਆਦਮੀ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ, ਤਾਂ ਉਹ ਮਾਰਿਆ ਜਾਵੇ ਅਤੇ ਤੁਸੀਂ ਜਾਨਵਰ ਨੂੰ ਮਾਰ ਦੇਣਾ।
16“ ‘ਜੇ ਕੋਈ ਔਰਤ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਣ ਲਈ ਪਹੁੰਚਦੀ ਹੈ, ਤਾਂ ਔਰਤ ਅਤੇ ਜਾਨਵਰ ਦੋਵਾਂ ਨੂੰ ਮਾਰ ਦਿਓ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।