ਲੇਵਿਆਂ 20

ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।

Leviticus 20:26 (UKJV) And all of you shall be holy unto me: for I the LORD am holy, and have severed you from other people, that all of you should be mine.

24ਪਰ ਮੈਂ ਤੁਹਾਨੂੰ ਕਿਹਾ, “ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰੋਗੇ। ਮੈਂ ਇਹ ਤੁਹਾਨੂੰ ਵਿਰਾਸਤ ਵਜੋਂ ਦੇਵਾਂਗਾ, ਉਹ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।” ਮੈਂ ਤੁਹਾਡਾ ਪਰਮੇਸ਼ਵਰ ਹਾਂ, ਜਿਸਨੇ ਤੁਹਾਨੂੰ ਕੌਮਾਂ ਤੋਂ ਵੱਖਰਾ ਕੀਤਾ ਹੈ।

25“ ‘ਇਸ ਲਈ ਤੁਹਾਨੂੰ ਸਾਫ਼ ਅਤੇ ਅਸ਼ੁੱਧ ਜਾਨਵਰਾਂ ਅਤੇ ਅਸ਼ੁੱਧ ਅਤੇ ਸਾਫ਼ ਪੰਛੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਕਿਸੇ ਜਾਨਵਰ ਜਾਂ ਪੰਛੀ ਜਾਂ ਜ਼ਮੀਨ ਦੇ ਨਾਲ ਚੱਲਣ ਵਾਲੀ ਕਿਸੇ ਵੀ ਚੀਜ਼ ਨਾਲ ਅਸ਼ੁੱਧ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾਇਆ ਹੈ।

26ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।

27“ ‘ਤੁਹਾਡੇ ਵਿੱਚੋਂ ਜੇਕਰ ਕੋਈ ਆਦਮੀ ਜਾਂ ਔਰਤ ਜੋ ਜਾਦੂ-ਟੂਣਾ ਕਰਨ ਵਾਲੇ ਹੋਣ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਤੁਸੀਂ ਉਹਨਾਂ ਨੂੰ ਪੱਥਰ ਮਾਰਨਾ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰਾਂ ਤੇ ਹੋਵੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.