ਲੇਵਿਆਂ 20

ਪਰ ਮੈਂ ਤੁਹਾਨੂੰ ਕਿਹਾ, “ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰੋਗੇ। ਮੈਂ ਇਹ ਤੁਹਾਨੂੰ ਵਿਰਾਸਤ ਵਜੋਂ ਦੇਵਾਂਗਾ, ਉਹ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।” ਮੈਂ ਤੁਹਾਡਾ ਪਰਮੇਸ਼ਵਰ ਹਾਂ, ਜਿਸਨੇ ਤੁਹਾਨੂੰ ਕੌਮਾਂ ਤੋਂ ਵੱਖਰਾ ਕੀਤਾ ਹੈ।

Leviticus 20:24 (UKJV) But I have said unto you, All of you shall inherit their land, and I will give it unto you to possess it, a land that flows with milk and honey: I am the LORD your God, which have separated you from other people.

22“ ‘ਮੇਰੇ ਸਾਰੇ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨਣਾ, ਤਾਂ ਜੋ ਉਹ ਧਰਤੀ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਲਿਆ ਰਿਹਾ ਹਾਂ ਤੁਹਾਨੂੰ ਉਗਲ ਨਾ ਦੇਵੇ।

23ਤੁਹਾਨੂੰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਅਨੁਸਾਰ ਨਹੀਂ ਜੀਣਾ ਚਾਹੀਦਾ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਕੱਢਣ ਜਾ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਇਹ ਸਭ ਕੁਝ ਕੀਤਾ, ਮੈਂ ਉਹਨਾਂ ਤੋਂ ਨਫ਼ਰਤ ਕਰਦਾ ਹਾਂ।

24ਪਰ ਮੈਂ ਤੁਹਾਨੂੰ ਕਿਹਾ, “ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰੋਗੇ। ਮੈਂ ਇਹ ਤੁਹਾਨੂੰ ਵਿਰਾਸਤ ਵਜੋਂ ਦੇਵਾਂਗਾ, ਉਹ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।” ਮੈਂ ਤੁਹਾਡਾ ਪਰਮੇਸ਼ਵਰ ਹਾਂ, ਜਿਸਨੇ ਤੁਹਾਨੂੰ ਕੌਮਾਂ ਤੋਂ ਵੱਖਰਾ ਕੀਤਾ ਹੈ।

25“ ‘ਇਸ ਲਈ ਤੁਹਾਨੂੰ ਸਾਫ਼ ਅਤੇ ਅਸ਼ੁੱਧ ਜਾਨਵਰਾਂ ਅਤੇ ਅਸ਼ੁੱਧ ਅਤੇ ਸਾਫ਼ ਪੰਛੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਕਿਸੇ ਜਾਨਵਰ ਜਾਂ ਪੰਛੀ ਜਾਂ ਜ਼ਮੀਨ ਦੇ ਨਾਲ ਚੱਲਣ ਵਾਲੀ ਕਿਸੇ ਵੀ ਚੀਜ਼ ਨਾਲ ਅਸ਼ੁੱਧ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾਇਆ ਹੈ।

26ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.