20“ ‘ਜੇ ਕੋਈ ਆਦਮੀ ਆਪਣੀ ਚਾਚੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਸਨੇ ਆਪਣੇ ਚਾਚੇ ਦਾ ਅਪਮਾਨ ਕੀਤਾ ਹੈ। ਉਹ ਜ਼ਿੰਮੇਵਾਰ ਹੋਣਗੇ, ਉਹ ਬੇ-ਔਲਾਦ ਹੀ ਮਰ ਜਾਣਗੇ।
21“ ‘ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਦਾ ਹੈ, ਤਾਂ ਇਹ ਅਸ਼ੁੱਧਤਾ ਦਾ ਕੰਮ ਹੈ ਉਸਨੇ ਆਪਣੇ ਭਰਾ ਨੂੰ ਬੇਇੱਜ਼ਤ ਕੀਤਾ ਹੈ ਇਸ ਲਈ ਉਹ ਬੇ-ਔਲਾਦ ਹੋਣਗੇ।
22“ ‘ਮੇਰੇ ਸਾਰੇ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨਣਾ, ਤਾਂ ਜੋ ਉਹ ਧਰਤੀ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਲਿਆ ਰਿਹਾ ਹਾਂ ਤੁਹਾਨੂੰ ਉਗਲ ਨਾ ਦੇਵੇ।
23ਤੁਹਾਨੂੰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਅਨੁਸਾਰ ਨਹੀਂ ਜੀਣਾ ਚਾਹੀਦਾ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਕੱਢਣ ਜਾ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਇਹ ਸਭ ਕੁਝ ਕੀਤਾ, ਮੈਂ ਉਹਨਾਂ ਤੋਂ ਨਫ਼ਰਤ ਕਰਦਾ ਹਾਂ।
24ਪਰ ਮੈਂ ਤੁਹਾਨੂੰ ਕਿਹਾ, “ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰੋਗੇ। ਮੈਂ ਇਹ ਤੁਹਾਨੂੰ ਵਿਰਾਸਤ ਵਜੋਂ ਦੇਵਾਂਗਾ, ਉਹ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।” ਮੈਂ ਤੁਹਾਡਾ ਪਰਮੇਸ਼ਵਰ ਹਾਂ, ਜਿਸਨੇ ਤੁਹਾਨੂੰ ਕੌਮਾਂ ਤੋਂ ਵੱਖਰਾ ਕੀਤਾ ਹੈ।