ਲੇਵਿਆਂ 20

“ ‘ਮੈਂ ਆਪਣਾ ਮੂੰਹ ਹਰ ਉਸ ਵਿਅਕਤੀ ਦੇ ਵਿਰੁੱਧ ਰੱਖਾਂਗਾ ਜੋ ਜਾਦੂਗਰੀਆਂ ਵੱਲ ਮੁੜਦੇ ਹਨ ਅਤੇ ਉਹਨਾਂ ਦਾ ਅਨੁਸਰਣ ਕਰ ਕੇ ਆਪਣੇ ਆਪ ਨੂੰ ਵਿਭਚਾਰੀ ਬਣਾਉਂਦੇ ਹਨ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।

Leviticus 20:6 (UKJV) And the soul that turns after such as have familiar spirits, and after wizards, to go a whoring after them, I will even set my face against that soul, and will cut him off from among his people.

4ਜੇ ਉਸ ਦੇਸ਼ ਦੇ ਲੋਕ ਉਸ ਮਨੁੱਖ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਜਦੋਂ ਉਹ ਮੋਲੋਕ ਦੇਵਤੇ ਨੂੰ ਆਪਣੇ ਬੱਚਿਆਂ ਵਿੱਚੋਂ ਇੱਕ ਦੀ ਬਲੀ ਚੜ੍ਹਾਉਂਦਾ ਹੈ ਅਤੇ ਜੇ ਉਸਨੂੰ ਨਾ ਮਾਰਨ,

5ਮੈਂ ਆਪ ਉਸ ਤੋਂ ਅਤੇ ਉਸ ਦੇ ਪਰਿਵਾਰ ਤੋਂ ਆਪਣਾ ਮੂੰਹ ਫੇਰ ਲਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਲੋਕਾਂ ਵਿੱਚੋਂ ਉਹਨਾਂ ਸਾਰਿਆਂ ਤੋਂ ਅੱਡ ਕਰ ਦਿਆਂਗਾ ਜਿਨ੍ਹਾਂ ਨੇ ਉਸ ਦੇ ਪਿੱਛੇ ਲੱਗ ਕੇ ਜੋ ਮੋਲੋਕ ਨਾਲ ਵਿਭਚਾਰ ਕੀਤਾ ਉਨ੍ਹਾਂ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।

6“ ‘ਮੈਂ ਆਪਣਾ ਮੂੰਹ ਹਰ ਉਸ ਵਿਅਕਤੀ ਦੇ ਵਿਰੁੱਧ ਰੱਖਾਂਗਾ ਜੋ ਜਾਦੂਗਰੀਆਂ ਵੱਲ ਮੁੜਦੇ ਹਨ ਅਤੇ ਉਹਨਾਂ ਦਾ ਅਨੁਸਰਣ ਕਰ ਕੇ ਆਪਣੇ ਆਪ ਨੂੰ ਵਿਭਚਾਰੀ ਬਣਾਉਂਦੇ ਹਨ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਲੋਕਾਂ ਵਿੱਚੋਂ ਨਾਸ ਕਰ ਦਿਆਂਗਾ।

7“ ‘ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

8ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਦੀ ਪਾਲਣਾ ਕਰੋ; ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.