9“ ‘ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦੀ ਹੈ ਤਾਂ ਉਹ ਆਪਣੇ ਪਿਤਾ ਦੀ ਬਦਨਾਮੀ ਕਰਦੀ ਹੈ, ਉਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
10“ ‘ਪ੍ਰਧਾਨ ਜਾਜਕ, ਆਪਣੇ ਭਰਾਵਾਂ ਵਿੱਚੋਂ ਇੱਕ ਜਿਸ ਦੇ ਸਿਰ ਉੱਤੇ ਮਸਹ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਗਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ।
11ਉਹ ਕਿਸੇ ਅਜਿਹੀ ਜਗ੍ਹਾ ਵਿੱਚ ਨਾ ਜਾਵੇ ਜਿੱਥੇ ਇੱਕ ਲਾਸ਼ ਹੋਵੇ। ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, ਇੱਥੋਂ ਤੱਕ ਕਿ ਉਸਦੇ ਪਿਤਾ ਜਾਂ ਮਾਤਾ ਲਈ ਵੀ,
12ਨਾ ਆਪਣੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਨੂੰ ਛੱਡੇ ਅਤੇ ਨਾ ਹੀ ਉਸ ਨੂੰ ਅਪਵਿੱਤਰ ਕਰੇ, ਕਿਉਂਕਿ ਪਰਮੇਸ਼ਵਰ ਦੇ ਮਸਹ ਕੀਤੇ ਹੋਵੇ ਤੇਲ ਦਾ ਮੁਕਟ ਉਸ ਦੇ ਸਿਰ ਉੱਤੇ ਹੈ। ਮੈਂ ਯਾਹਵੇਹ ਹਾਂ।
13“ ‘ਉਹ ਕੁਆਰੀ ਔਰਤ ਨਾਲ ਹੀ ਵਿਆਹ ਕਰਵਾਏ।