16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
17“ਹਾਰੋਨ ਨੂੰ ਆਖ: ‘ਆਉਣ ਵਾਲੀਆਂ ਪੀੜ੍ਹੀਆਂ ਤੱਕ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਵੀ ਜਿਸ ਵਿੱਚ ਨੁਕਸ ਹੈ, ਆਪਣੇ ਪਰਮੇਸ਼ਵਰ ਨੂੰ ਭੋਜਨ ਚੜ੍ਹਾਉਣ ਲਈ ਨੇੜੇ ਨਾ ਆਵੇ।
18ਕੋਈ ਵੀ ਆਦਮੀ ਜਿਸ ਵਿੱਚ ਕੋਈ ਨੁਕਸ ਹੈ ਨੇੜੇ ਨਾ ਆਵੇ: ਕੋਈ ਵੀ ਆਦਮੀ ਜੋ ਅੰਨ੍ਹਾ ਜਾਂ ਲੰਗੜਾ, ਵਿਗਾੜਿਆ ਜਾਂ ਅਸਧਾਰਨ ਹੈ;
19ਕੋਈ ਵੀ ਆਦਮੀ ਜਿਸਦਾ ਪੈਰ ਜਾਂ ਹੱਥ ਨਾ ਹੋਵੇ,
20ਜਾਂ ਕੁੱਬਾ ਜਾਂ ਬੌਣਾ ਹੈ, ਜਾਂ ਜਿਸਦੀ ਅੱਖ ਵਿੱਚ ਕੋਈ ਨੁਕਸ ਹੈ, ਜਾਂ ਜਿਸਦੇ ਅੰਡਕੋਸ਼ ਵਿੱਚ ਜ਼ਖਮ ਜਾਂ ਵਗਣ ਵਾਲੇ ਜ਼ਖਮ ਹਨ।