14ਉਹ ਕਿਸੇ ਵਿਧਵਾ, ਤਲਾਕਸ਼ੁਦਾ ਔਰਤ ਜਾਂ ਵੇਸਵਾ ਔਰਤ ਨਾਲ ਵਿਆਹ ਨਾ ਕਰੇ, ਸਗੋਂ ਉਹ ਆਪਣੇ ਲੋਕਾਂ ਵਿੱਚੋਂ ਸਿਰਫ ਇੱਕ ਕੁਆਰੀ ਨਾਲ ਵਿਆਹ ਕਰੇ,
15ਤਾਂ ਜੋ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ਼ ਨੂੰ ਭ੍ਰਿਸ਼ਟ ਨਾ ਕਰੇ। ਮੈਂ ਯਾਹਵੇਹ ਹਾਂ, ਜੋ ਉਸਨੂੰ ਪਵਿੱਤਰ ਬਣਾਉਂਦਾ ਹੈ।’ ”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
17“ਹਾਰੋਨ ਨੂੰ ਆਖ: ‘ਆਉਣ ਵਾਲੀਆਂ ਪੀੜ੍ਹੀਆਂ ਤੱਕ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਵੀ ਜਿਸ ਵਿੱਚ ਨੁਕਸ ਹੈ, ਆਪਣੇ ਪਰਮੇਸ਼ਵਰ ਨੂੰ ਭੋਜਨ ਚੜ੍ਹਾਉਣ ਲਈ ਨੇੜੇ ਨਾ ਆਵੇ।
18ਕੋਈ ਵੀ ਆਦਮੀ ਜਿਸ ਵਿੱਚ ਕੋਈ ਨੁਕਸ ਹੈ ਨੇੜੇ ਨਾ ਆਵੇ: ਕੋਈ ਵੀ ਆਦਮੀ ਜੋ ਅੰਨ੍ਹਾ ਜਾਂ ਲੰਗੜਾ, ਵਿਗਾੜਿਆ ਜਾਂ ਅਸਧਾਰਨ ਹੈ;