20ਜਾਂ ਕੁੱਬਾ ਜਾਂ ਬੌਣਾ ਹੈ, ਜਾਂ ਜਿਸਦੀ ਅੱਖ ਵਿੱਚ ਕੋਈ ਨੁਕਸ ਹੈ, ਜਾਂ ਜਿਸਦੇ ਅੰਡਕੋਸ਼ ਵਿੱਚ ਜ਼ਖਮ ਜਾਂ ਵਗਣ ਵਾਲੇ ਜ਼ਖਮ ਹਨ।
21ਹਾਰੋਨ ਜਾਜਕ ਦੇ ਉੱਤਰਾਧਿਕਾਰੀ ਜਿਸ ਵਿੱਚ ਕੋਈ ਨੁਕਸ ਹੈ, ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਉਣ ਲਈ ਨੇੜੇ ਨਾ ਆਵੇ। ਉਸ ਵਿੱਚ ਇੱਕ ਦੋਸ਼ ਹੈ, ਉਸਨੂੰ ਆਪਣੇ ਪਰਮੇਸ਼ਵਰ ਨੂੰ ਭੋਜਨ ਭੇਟ ਕਰਨ ਲਈ ਨੇੜੇ ਨਹੀਂ ਆਉਣਾ ਚਾਹੀਦਾ।
22ਉਹ ਆਪਣੇ ਪਰਮੇਸ਼ਵਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ,
23ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਕਰੇ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।’ ”
24ਇਸ ਲਈ ਮੋਸ਼ੇਹ ਨੇ ਇਹ ਗੱਲ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀ।