ਲੇਵਿਆਂ 22

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Leviticus 22:1 (UKJV) And the LORD spoke unto Moses, saying,

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ ਕਿ ਉਹ ਉਹਨਾਂ ਪਵਿੱਤਰ ਭੇਟਾਂ ਦਾ ਆਦਰ ਕਰਨ ਜੋ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਤਾਂ ਜੋ ਉਹ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਾ ਕਰਨ। ਮੈਂ ਯਾਹਵੇਹ ਹਾਂ।

3“ਉਹਨਾਂ ਨੂੰ ਆਖ, ‘ਆਉਣ ਵਾਲੀਆਂ ਪੀੜ੍ਹੀਆਂ ਲਈ, ਜੇ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਰਸਮੀ ਤੌਰ ਤੇ ਅਸ਼ੁੱਧ ਹੈ ਅਤੇ ਫਿਰ ਵੀ ਉਹਨਾਂ ਪਵਿੱਤਰ ਭੇਟਾਂ ਦੇ ਨੇੜੇ ਆਉਂਦਾ ਹੈ ਜਿਨ੍ਹਾਂ ਨੂੰ ਇਸਰਾਏਲੀ ਯਾਹਵੇਹ ਲਈ ਪਵਿੱਤਰ ਕਰਦੇ ਹਨ, ਤਾਂ ਉਸ ਵਿਅਕਤੀ ਨੂੰ ਮੇਰੀ ਹਜ਼ੂਰੀ ਵਿੱਚੋਂ ਛੇਕਿਆ ਜਾਵੇ। ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.