21ਅਤੇ ਜਿਹੜਾ ਯਾਹਵੇਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾ ਆਪਣੀ ਖੁਸ਼ੀ ਦੀ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਚੜ੍ਹਾਵੇ ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ।
22ਜਿਹੜਾ ਅੰਨ੍ਹਾ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਾਹਵੇਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਾਹਵੇਹ ਦੇ ਅੱਗੇ ਚੜ੍ਹਾਉਣਾ।
23ਤੁਸੀਂ ਕਿਸੇ ਬਲਦ ਜਾਂ ਭੇਡ ਨੂੰ ਜਿਸ ਦਾ ਅੰਗ ਵੱਧ ਜਾ ਘੱਟ ਹੋਵੇ, ਖੁਸ਼ੀ ਦੀ ਭੇਟ ਕਰਕੇ ਚੜ੍ਹਾਂ ਸਕਦੇ ਹੋ, ਪਰ ਇਹ ਸੁੱਖਣਾ ਪੂਰੀ ਕਰਨ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ।
24ਤੁਸੀਂ ਯਾਹਵੇਹ ਨੂੰ ਉਹ ਜਾਨਵਰ ਨਾ ਚੜ੍ਹਾਉਣਾ ਜਿਸ ਦੇ ਨਲ ਵਿੱਚ ਸੱਟ ਵੱਜੀ ਹੋਵੇ, ਦੱਬੇ ਜਾ ਕੁਚਲੇ, ਫਟ ਗਏ ਜਾਂ ਕੱਟੇ ਹੋਏ ਹੋਣ। ਤੁਸੀਂ ਆਪਣੀ ਧਰਤੀ ਉੱਤੇ ਅਜਿਹੀ ਭੇਟ ਨਾ ਚੜ੍ਹਾਉਣਾ,
25ਅਤੇ ਤੁਸੀਂ ਅਜਿਹੇ ਜਾਨਵਰਾਂ ਨੂੰ ਕਿਸੇ ਵਿਦੇਸ਼ੀ ਦੇ ਹੱਥੋਂ ਨਹੀਂ ਲੈਣਾ ਅਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਭੋਜਨ ਵਜੋਂ ਭੇਟ ਨਹੀਂ ਕਰਨਾ। ਉਹ ਤੁਹਾਡੀ ਤਰਫ਼ੋਂ ਸਵੀਕਾਰ ਨਹੀਂ ਕੀਤੇ ਜਾਣਗੇ, ਕਿਉਂਕਿ ਉਹ ਵਿਗੜੇ ਹੋਏ ਹਨ ਅਤੇ ਉਹਨਾਂ ਵਿੱਚ ਦੋਸ਼ ਹੈ।’ ”