ਲੇਵਿਆਂ 22

ਅਤੇ ਤੁਸੀਂ ਅਜਿਹੇ ਜਾਨਵਰਾਂ ਨੂੰ ਕਿਸੇ ਵਿਦੇਸ਼ੀ ਦੇ ਹੱਥੋਂ ਨਹੀਂ ਲੈਣਾ ਅਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਭੋਜਨ ਵਜੋਂ ਭੇਟ ਨਹੀਂ ਕਰਨਾ। ਉਹ ਤੁਹਾਡੀ ਤਰਫ਼ੋਂ ਸਵੀਕਾਰ ਨਹੀਂ ਕੀਤੇ ਜਾਣਗੇ, ਕਿਉਂਕਿ ਉਹ ਵਿਗੜੇ ਹੋਏ ਹਨ ਅਤੇ ਉਹਨਾਂ ਵਿੱਚ ਦੋਸ਼ ਹੈ।’ ”

Leviticus 22:25 (UKJV) Neither from a stranger's hand shall all of you offer the bread of your God of any of these; because their corruption is in them, and blemishes be in them: they shall not be accepted for you.

23ਤੁਸੀਂ ਕਿਸੇ ਬਲਦ ਜਾਂ ਭੇਡ ਨੂੰ ਜਿਸ ਦਾ ਅੰਗ ਵੱਧ ਜਾ ਘੱਟ ਹੋਵੇ, ਖੁਸ਼ੀ ਦੀ ਭੇਟ ਕਰਕੇ ਚੜ੍ਹਾਂ ਸਕਦੇ ਹੋ, ਪਰ ਇਹ ਸੁੱਖਣਾ ਪੂਰੀ ਕਰਨ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ।

24ਤੁਸੀਂ ਯਾਹਵੇਹ ਨੂੰ ਉਹ ਜਾਨਵਰ ਨਾ ਚੜ੍ਹਾਉਣਾ ਜਿਸ ਦੇ ਨਲ ਵਿੱਚ ਸੱਟ ਵੱਜੀ ਹੋਵੇ, ਦੱਬੇ ਜਾ ਕੁਚਲੇ, ਫਟ ਗਏ ਜਾਂ ਕੱਟੇ ਹੋਏ ਹੋਣ। ਤੁਸੀਂ ਆਪਣੀ ਧਰਤੀ ਉੱਤੇ ਅਜਿਹੀ ਭੇਟ ਨਾ ਚੜ੍ਹਾਉਣਾ,

25ਅਤੇ ਤੁਸੀਂ ਅਜਿਹੇ ਜਾਨਵਰਾਂ ਨੂੰ ਕਿਸੇ ਵਿਦੇਸ਼ੀ ਦੇ ਹੱਥੋਂ ਨਹੀਂ ਲੈਣਾ ਅਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਭੋਜਨ ਵਜੋਂ ਭੇਟ ਨਹੀਂ ਕਰਨਾ। ਉਹ ਤੁਹਾਡੀ ਤਰਫ਼ੋਂ ਸਵੀਕਾਰ ਨਹੀਂ ਕੀਤੇ ਜਾਣਗੇ, ਕਿਉਂਕਿ ਉਹ ਵਿਗੜੇ ਹੋਏ ਹਨ ਅਤੇ ਉਹਨਾਂ ਵਿੱਚ ਦੋਸ਼ ਹੈ।’ ”

26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

27“ਜਦੋਂ ਇੱਕ ਵੱਛਾ, ਇੱਕ ਲੇਲਾ ਜਾਂ ਬੱਕਰੀ ਜੰਮੇ ਤਾਂ ਉਹ ਸੱਤ ਦਿਨ ਆਪਣੀ ਮਾਂ ਕੋਲ ਰਹੇ। ਅੱਠਵੇਂ ਦਿਨ ਤੋਂ, ਇਹ ਯਾਹਵੇਹ ਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.