25ਅਤੇ ਤੁਸੀਂ ਅਜਿਹੇ ਜਾਨਵਰਾਂ ਨੂੰ ਕਿਸੇ ਵਿਦੇਸ਼ੀ ਦੇ ਹੱਥੋਂ ਨਹੀਂ ਲੈਣਾ ਅਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਭੋਜਨ ਵਜੋਂ ਭੇਟ ਨਹੀਂ ਕਰਨਾ। ਉਹ ਤੁਹਾਡੀ ਤਰਫ਼ੋਂ ਸਵੀਕਾਰ ਨਹੀਂ ਕੀਤੇ ਜਾਣਗੇ, ਕਿਉਂਕਿ ਉਹ ਵਿਗੜੇ ਹੋਏ ਹਨ ਅਤੇ ਉਹਨਾਂ ਵਿੱਚ ਦੋਸ਼ ਹੈ।’ ”
26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
27“ਜਦੋਂ ਇੱਕ ਵੱਛਾ, ਇੱਕ ਲੇਲਾ ਜਾਂ ਬੱਕਰੀ ਜੰਮੇ ਤਾਂ ਉਹ ਸੱਤ ਦਿਨ ਆਪਣੀ ਮਾਂ ਕੋਲ ਰਹੇ। ਅੱਠਵੇਂ ਦਿਨ ਤੋਂ, ਇਹ ਯਾਹਵੇਹ ਨੂੰ ਭੇਟ ਕੀਤੇ ਭੋਜਨ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇਗਾ।
28ਇੱਕ ਗਾਂ ਜਾਂ ਭੇਡ ਅਤੇ ਉਸਦੇ ਬੱਚੇ ਨੂੰ ਇੱਕੋ ਦਿਨ ਨਾ ਵੱਢੋ।
29“ਜਦੋਂ ਤੁਸੀਂ ਯਾਹਵੇਹ ਨੂੰ ਧੰਨਵਾਦ ਦੀ ਭੇਟ ਚੜ੍ਹਾਉਂਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਇਹ ਤੁਹਾਡੀ ਤਰਫੋਂ ਸਵੀਕਾਰ ਹੋ ਜਾਵੇ।