3“ਉਹਨਾਂ ਨੂੰ ਆਖ, ‘ਆਉਣ ਵਾਲੀਆਂ ਪੀੜ੍ਹੀਆਂ ਲਈ, ਜੇ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਰਸਮੀ ਤੌਰ ਤੇ ਅਸ਼ੁੱਧ ਹੈ ਅਤੇ ਫਿਰ ਵੀ ਉਹਨਾਂ ਪਵਿੱਤਰ ਭੇਟਾਂ ਦੇ ਨੇੜੇ ਆਉਂਦਾ ਹੈ ਜਿਨ੍ਹਾਂ ਨੂੰ ਇਸਰਾਏਲੀ ਯਾਹਵੇਹ ਲਈ ਪਵਿੱਤਰ ਕਰਦੇ ਹਨ, ਤਾਂ ਉਸ ਵਿਅਕਤੀ ਨੂੰ ਮੇਰੀ ਹਜ਼ੂਰੀ ਵਿੱਚੋਂ ਛੇਕਿਆ ਜਾਵੇ। ਮੈਂ ਯਾਹਵੇਹ ਹਾਂ।
4“ ‘ਜੇ ਹਾਰੋਨ ਦੇ ਉੱਤਰਾਧਿਕਾਰੀ ਨੂੰ ਚਮੜੇ ਦਾ ਰੋਗ ਜਾਂ ਪ੍ਰਮੇਹ ਹੋਵੇ, ਤਾਂ ਉਹ ਪਵਿੱਤਰ ਭੇਟਾਂ ਨੂੰ ਉਦੋਂ ਤੱਕ ਨਹੀਂ ਖਾ ਸਕਦਾ ਜਦੋਂ ਤੱਕ ਉਹ ਸ਼ੁੱਧ ਨਹੀਂ ਹੋ ਜਾਂਦਾ। ਉਹ ਵੀ ਅਸ਼ੁੱਧ ਹੋ ਜਾਵੇਗਾ ਜੇਕਰ ਉਹ ਕਿਸੇ ਲਾਸ਼ ਜਾਂ ਕਿਸੇ ਵੀ ਵਿਅਕਤੀ ਦੁਆਰਾ ਅਸ਼ੁੱਧ ਹੋਈ ਚੀਜ਼ ਨੂੰ ਛੂੰਹਦਾ ਹੈ ਜਿਸਦਾ ਵੀਰਜ ਨਿਕਲਦਾ ਹੋਵੇ,
5ਜਾਂ ਜੇ ਉਹ ਕਿਸੇ ਘਿਸਰਨ ਵਾਲੀ ਚੀਜ਼ ਨੂੰ ਛੂਹ ਲੈਂਦਾ ਹੈ ਜੋ ਉਸਨੂੰ ਅਸ਼ੁੱਧ ਕਰ ਦਿੰਦਾ ਹੈ, ਜਾਂ ਕੋਈ ਅਜਿਹਾ ਵਿਅਕਤੀ ਜੋ ਉਸਨੂੰ ਅਸ਼ੁੱਧ ਕਰਦਾ ਹੈ, ਭਾਵੇਂ ਉਹ ਅਸ਼ੁੱਧਤਾ ਭਾਵੇਂ ਕੋਈ ਵੀ ਹੋਵੇ।
6ਜਿਹੜਾ ਵਿਅਕਤੀ ਅਜਿਹੀ ਕਿਸੇ ਚੀਜ਼ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਉਸਨੂੰ ਪਵਿੱਤਰ ਭੇਟਾਂ ਵਿੱਚੋਂ ਕੋਈ ਵੀ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਉਹ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ।
7ਜਦੋਂ ਸੂਰਜ ਡੁੱਬ ਜਾਵੇਗਾ, ਉਹ ਸ਼ੁੱਧ ਹੋ ਜਾਵੇਗਾ, ਅਤੇ ਉਸ ਤੋਂ ਬਾਅਦ ਉਹ ਪਵਿੱਤਰ ਭੇਟਾਂ ਵਿੱਚੋਂ ਖਾ ਸਕਦਾ ਹੈ, ਕਿਉਂਕਿ ਉਹ ਉਸਦਾ ਭੋਜਨ ਹੈ।