ਲੇਵਿਆਂ 22

ਜਿਹੜਾ ਵਿਅਕਤੀ ਅਜਿਹੀ ਕਿਸੇ ਚੀਜ਼ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਉਸਨੂੰ ਪਵਿੱਤਰ ਭੇਟਾਂ ਵਿੱਚੋਂ ਕੋਈ ਵੀ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਉਹ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ।

Leviticus 22:6 (UKJV) The soul which has touched any such shall be unclean until even, and shall not eat of the holy things, unless he wash his flesh with water.

4“ ‘ਜੇ ਹਾਰੋਨ ਦੇ ਉੱਤਰਾਧਿਕਾਰੀ ਨੂੰ ਚਮੜੇ ਦਾ ਰੋਗ ਜਾਂ ਪ੍ਰਮੇਹ ਹੋਵੇ, ਤਾਂ ਉਹ ਪਵਿੱਤਰ ਭੇਟਾਂ ਨੂੰ ਉਦੋਂ ਤੱਕ ਨਹੀਂ ਖਾ ਸਕਦਾ ਜਦੋਂ ਤੱਕ ਉਹ ਸ਼ੁੱਧ ਨਹੀਂ ਹੋ ਜਾਂਦਾ। ਉਹ ਵੀ ਅਸ਼ੁੱਧ ਹੋ ਜਾਵੇਗਾ ਜੇਕਰ ਉਹ ਕਿਸੇ ਲਾਸ਼ ਜਾਂ ਕਿਸੇ ਵੀ ਵਿਅਕਤੀ ਦੁਆਰਾ ਅਸ਼ੁੱਧ ਹੋਈ ਚੀਜ਼ ਨੂੰ ਛੂੰਹਦਾ ਹੈ ਜਿਸਦਾ ਵੀਰਜ ਨਿਕਲਦਾ ਹੋਵੇ,

5ਜਾਂ ਜੇ ਉਹ ਕਿਸੇ ਘਿਸਰਨ ਵਾਲੀ ਚੀਜ਼ ਨੂੰ ਛੂਹ ਲੈਂਦਾ ਹੈ ਜੋ ਉਸਨੂੰ ਅਸ਼ੁੱਧ ਕਰ ਦਿੰਦਾ ਹੈ, ਜਾਂ ਕੋਈ ਅਜਿਹਾ ਵਿਅਕਤੀ ਜੋ ਉਸਨੂੰ ਅਸ਼ੁੱਧ ਕਰਦਾ ਹੈ, ਭਾਵੇਂ ਉਹ ਅਸ਼ੁੱਧਤਾ ਭਾਵੇਂ ਕੋਈ ਵੀ ਹੋਵੇ।

6ਜਿਹੜਾ ਵਿਅਕਤੀ ਅਜਿਹੀ ਕਿਸੇ ਚੀਜ਼ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਉਸਨੂੰ ਪਵਿੱਤਰ ਭੇਟਾਂ ਵਿੱਚੋਂ ਕੋਈ ਵੀ ਨਹੀਂ ਖਾਣਾ ਚਾਹੀਦਾ ਜਦੋਂ ਤੱਕ ਉਹ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ।

7ਜਦੋਂ ਸੂਰਜ ਡੁੱਬ ਜਾਵੇਗਾ, ਉਹ ਸ਼ੁੱਧ ਹੋ ਜਾਵੇਗਾ, ਅਤੇ ਉਸ ਤੋਂ ਬਾਅਦ ਉਹ ਪਵਿੱਤਰ ਭੇਟਾਂ ਵਿੱਚੋਂ ਖਾ ਸਕਦਾ ਹੈ, ਕਿਉਂਕਿ ਉਹ ਉਸਦਾ ਭੋਜਨ ਹੈ।

8ਉਸਨੂੰ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਫਾੜੀ ਗਈ ਹੋਵੇ, ਅਤੇ ਇਸ ਲਈ ਉਹ ਅਸ਼ੁੱਧ ਹੋ ਜਾਵੇ। ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.