18ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ।
19ਫਿਰ ਪਾਪ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਚੜ੍ਹਾਓ।
20ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਦੇ ਨਾਲ, ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। ਉਹ ਜਾਜਕ ਦੇ ਲਈ ਯਾਹਵੇਹ ਦੇ ਪਵਿੱਤਰ ਹੋਣ।
21ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਦਾ ਐਲਾਨ ਕਰਨਾ ਹੈ ਅਤੇ ਕੋਈ ਕੰਮ-ਧੰਦਾ ਨਾ ਕਰਨਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
22“ ‘ਜਦੋਂ ਤੁਸੀਂ ਆਪਣੀ ਜ਼ਮੀਨ ਦੀ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੇ ਬਿਲਕੁਲ ਕਿਨਾਰਿਆਂ ਤੱਕ ਨਾ ਵੱਢੋ ਅਤੇ ਨਾ ਹੀ ਆਪਣੀ ਵਾਢੀ ਦੀ ਫ਼ਸਲ ਇਕੱਠੀ ਕਰੋ। ਉਹਨਾਂ ਨੂੰ ਗਰੀਬਾਂ ਲਈ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਛੱਡ ਦਿਓ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”