ਲੇਵਿਆਂ 23

ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ।

Leviticus 23:18 (UKJV) And all of you shall offer with the bread seven lambs without blemish of the first year, and one young bullock, and two rams: they shall be for a burnt offering unto the LORD, with their food offering, and their drink offerings, even an offering made by fire, of sweet savour unto the LORD.

16ਸੱਤਵੇਂ ਸਬਤ ਤੋਂ ਅਗਲੇ ਦਿਨ ਤੱਕ ਪੰਜਾਹ ਦਿਨ ਗਿਣ ਲੈਣਾ ਅਤੇ ਫਿਰ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਉਣਾ।

17ਤੁਸੀਂ ਜਿੱਥੇ ਵੀ ਰਹਿੰਦੇ ਹੋ, ਉੱਥੋਂ ਤੁਸੀਂ ਸਭ ਤੋਂ ਵੱਧੀਆ ਦੋ ਕਿੱਲੋ ਆਟੇ ਦੀਆਂ ਰੋਟੀਆਂ ਜੋ ਖਮੀਰ ਨਾਲ ਪਕਾਈਆਂ, ਯਾਹਵੇਹ ਲਈ ਪਹਿਲੇ ਫਲ ਦੀ ਭੇਟ ਵਜੋਂ ਲਿਆਓ।

18ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ।

19ਫਿਰ ਪਾਪ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਚੜ੍ਹਾਓ।

20ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਦੇ ਨਾਲ, ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। ਉਹ ਜਾਜਕ ਦੇ ਲਈ ਯਾਹਵੇਹ ਦੇ ਪਵਿੱਤਰ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.