14ਤੁਹਾਨੂੰ ਉਸ ਦਿਨ ਤੱਕ ਕੋਈ ਰੋਟੀ, ਭੁੰਨਿਆ ਜਾਂ ਨਵਾਂ ਅਨਾਜ ਨਹੀਂ ਖਾਣਾ, ਜਦੋਂ ਤੱਕ ਤੁਸੀਂ ਇਹ ਭੇਟ ਆਪਣੇ ਪਰਮੇਸ਼ਵਰ ਲਈ ਨਹੀਂ ਲਿਆਉਂਦੇ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
15“ ‘ਸਬਤ ਦੇ ਅਗਲੇ ਦਿਨ ਤੋਂ, ਜਿਸ ਦਿਨ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਪੂਰੇ ਸੱਤ ਹਫ਼ਤੇ ਗਿਣੋ।
16ਸੱਤਵੇਂ ਸਬਤ ਤੋਂ ਅਗਲੇ ਦਿਨ ਤੱਕ ਪੰਜਾਹ ਦਿਨ ਗਿਣ ਲੈਣਾ ਅਤੇ ਫਿਰ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਉਣਾ।
17ਤੁਸੀਂ ਜਿੱਥੇ ਵੀ ਰਹਿੰਦੇ ਹੋ, ਉੱਥੋਂ ਤੁਸੀਂ ਸਭ ਤੋਂ ਵੱਧੀਆ ਦੋ ਕਿੱਲੋ ਆਟੇ ਦੀਆਂ ਰੋਟੀਆਂ ਜੋ ਖਮੀਰ ਨਾਲ ਪਕਾਈਆਂ, ਯਾਹਵੇਹ ਲਈ ਪਹਿਲੇ ਫਲ ਦੀ ਭੇਟ ਵਜੋਂ ਲਿਆਓ।
18ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ।