13ਜ਼ੈਤੂਨ ਦਾ ਤੇਲ ਮਿਲੇ ਹੋਏ ਵੱਧੀਆ ਆਟੇ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ, ਉਹ ਯਾਹਵੇਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖ਼ਰਸ ਹੋਵੇ।
14ਤੁਹਾਨੂੰ ਉਸ ਦਿਨ ਤੱਕ ਕੋਈ ਰੋਟੀ, ਭੁੰਨਿਆ ਜਾਂ ਨਵਾਂ ਅਨਾਜ ਨਹੀਂ ਖਾਣਾ, ਜਦੋਂ ਤੱਕ ਤੁਸੀਂ ਇਹ ਭੇਟ ਆਪਣੇ ਪਰਮੇਸ਼ਵਰ ਲਈ ਨਹੀਂ ਲਿਆਉਂਦੇ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
15“ ‘ਸਬਤ ਦੇ ਅਗਲੇ ਦਿਨ ਤੋਂ, ਜਿਸ ਦਿਨ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਪੂਰੇ ਸੱਤ ਹਫ਼ਤੇ ਗਿਣੋ।
16ਸੱਤਵੇਂ ਸਬਤ ਤੋਂ ਅਗਲੇ ਦਿਨ ਤੱਕ ਪੰਜਾਹ ਦਿਨ ਗਿਣ ਲੈਣਾ ਅਤੇ ਫਿਰ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਉਣਾ।
17ਤੁਸੀਂ ਜਿੱਥੇ ਵੀ ਰਹਿੰਦੇ ਹੋ, ਉੱਥੋਂ ਤੁਸੀਂ ਸਭ ਤੋਂ ਵੱਧੀਆ ਦੋ ਕਿੱਲੋ ਆਟੇ ਦੀਆਂ ਰੋਟੀਆਂ ਜੋ ਖਮੀਰ ਨਾਲ ਪਕਾਈਆਂ, ਯਾਹਵੇਹ ਲਈ ਪਹਿਲੇ ਫਲ ਦੀ ਭੇਟ ਵਜੋਂ ਲਿਆਓ।