11ਉਹ ਯਾਹਵੇਹ ਦੇ ਅੱਗੇ ਉਸ ਪੂਲੇ ਨੂੰ ਹਿਲਾਵੇ ਤਾਂ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾਵੇਗਾ, ਜਾਜਕ ਸਬਤ ਦੇ ਅਗਲੇ ਦਿਨ ਇਸਨੂੰ ਹਿਲਾਵੇ।
12ਜਿਸ ਦਿਨ ਤੁਸੀਂ ਪੂਲੇ ਨੂੰ ਹਿਲਾਓਗੇ, ਤੁਸੀਂ ਹੋਮ ਦੀ ਭੇਟ ਵਜੋਂ ਇੱਕ ਸਾਲ ਦਾ ਇੱਕ ਨੁਕਸ ਰਹਿਤ ਲੇਲਾ ਯਾਹਵੇਹ ਨੂੰ ਚੜ੍ਹਾਉਣਾ,
13ਜ਼ੈਤੂਨ ਦਾ ਤੇਲ ਮਿਲੇ ਹੋਏ ਵੱਧੀਆ ਆਟੇ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ, ਉਹ ਯਾਹਵੇਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖ਼ਰਸ ਹੋਵੇ।
14ਤੁਹਾਨੂੰ ਉਸ ਦਿਨ ਤੱਕ ਕੋਈ ਰੋਟੀ, ਭੁੰਨਿਆ ਜਾਂ ਨਵਾਂ ਅਨਾਜ ਨਹੀਂ ਖਾਣਾ, ਜਦੋਂ ਤੱਕ ਤੁਸੀਂ ਇਹ ਭੇਟ ਆਪਣੇ ਪਰਮੇਸ਼ਵਰ ਲਈ ਨਹੀਂ ਲਿਆਉਂਦੇ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
15“ ‘ਸਬਤ ਦੇ ਅਗਲੇ ਦਿਨ ਤੋਂ, ਜਿਸ ਦਿਨ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਪੂਰੇ ਸੱਤ ਹਫ਼ਤੇ ਗਿਣੋ।