23ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
24“ਇਸਰਾਏਲੀਆਂ ਨੂੰ ਆਖ, ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਸਬਤ ਦਾ ਅਰਾਮ ਕਰਨ ਦਾ ਦਿਨ, ਇੱਕ ਪਵਿੱਤਰ ਸਭਾ ਹੋਵੇ, ਜੋ ਤੁਰ੍ਹੀ ਵਜਾਉਣ ਨਾਲ ਮਨਾਈ ਜਾਂਦੀ ਹੈ।
25ਉਸ ਦਿਨ ਕੋਈ ਕੰਮ-ਧੰਦਾ ਨਾ ਕਰੋ, ਪਰ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।’ ”
26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
27“ਇਸ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਪ੍ਰਾਸਚਿਤ ਦਾ ਦਿਨ ਹੈ। ਇੱਕ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।