ਲੇਵਿਆਂ 23

“ ‘ਛੇ ਦਿਨ ਹਨ ਜਦੋਂ ਤੁਸੀਂ ਕੰਮ ਕਰ ਸਕਦੇ ਹੋ, ਪਰ ਸੱਤਵਾਂ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਪਵਿੱਤਰ ਸਭਾ ਦਾ ਦਿਨ ਹੈ। ਤੁਸੀਂ ਉਸ ਦਿਨ ਕੋਈ ਕੰਮ ਨਹੀਂ ਕਰਨਾ; ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਯਾਹਵੇਹ ਲਈ ਇੱਕ ਸਬਤ ਹੈ।

Leviticus 23:3 (UKJV) Six days shall work be done: but the seventh day is the sabbath of rest, an holy convocation; all of you shall do no work therein: it is the sabbath of the LORD in all your dwellings.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਇਹ ਮੇਰੇ ਠਹਿਰਾਏ ਹੋਏ ਤਿਉਹਾਰ ਹਨ, ਯਾਹਵੇਹ ਦੇ ਠਹਿਰਾਏ ਹੋਏ ਤਿਉਹਾਰ, ਜਿਨ੍ਹਾਂ ਦਾ ਤੁਸੀਂ ਪਵਿੱਤਰ ਸਭਾ ਵਿੱਚ ਐਲਾਨ ਕਰਨਾ ਹੈ।

3“ ‘ਛੇ ਦਿਨ ਹਨ ਜਦੋਂ ਤੁਸੀਂ ਕੰਮ ਕਰ ਸਕਦੇ ਹੋ, ਪਰ ਸੱਤਵਾਂ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਪਵਿੱਤਰ ਸਭਾ ਦਾ ਦਿਨ ਹੈ। ਤੁਸੀਂ ਉਸ ਦਿਨ ਕੋਈ ਕੰਮ ਨਹੀਂ ਕਰਨਾ; ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਯਾਹਵੇਹ ਲਈ ਇੱਕ ਸਬਤ ਹੈ।

4“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਪਵਿੱਤਰ ਸਭਾ ਜਿਨ੍ਹਾਂ ਦਾ ਤੁਸੀਂ ਉਹਨਾਂ ਦੇ ਨਿਯਮਤ ਸਮਿਆਂ ਤੇ ਐਲਾਨ ਕਰਨਾ ਹੈ,

5ਯਾਹਵੇਹ ਦਾ ਪਸਾਹ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਸ਼ੁਰੂ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.