ਲੇਵਿਆਂ 23

“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਇਹ ਮੇਰੇ ਠਹਿਰਾਏ ਹੋਏ ਤਿਉਹਾਰ ਹਨ, ਯਾਹਵੇਹ ਦੇ ਠਹਿਰਾਏ ਹੋਏ ਤਿਉਹਾਰ, ਜਿਨ੍ਹਾਂ ਦਾ ਤੁਸੀਂ ਪਵਿੱਤਰ ਸਭਾ ਵਿੱਚ ਐਲਾਨ ਕਰਨਾ ਹੈ।

Leviticus 23:2 (UKJV) Speak unto the children of Israel, and say unto them, Concerning the feasts of the LORD, which all of you shall proclaim to be holy convocations, even these are my feasts.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਇਹ ਮੇਰੇ ਠਹਿਰਾਏ ਹੋਏ ਤਿਉਹਾਰ ਹਨ, ਯਾਹਵੇਹ ਦੇ ਠਹਿਰਾਏ ਹੋਏ ਤਿਉਹਾਰ, ਜਿਨ੍ਹਾਂ ਦਾ ਤੁਸੀਂ ਪਵਿੱਤਰ ਸਭਾ ਵਿੱਚ ਐਲਾਨ ਕਰਨਾ ਹੈ।

3“ ‘ਛੇ ਦਿਨ ਹਨ ਜਦੋਂ ਤੁਸੀਂ ਕੰਮ ਕਰ ਸਕਦੇ ਹੋ, ਪਰ ਸੱਤਵਾਂ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਪਵਿੱਤਰ ਸਭਾ ਦਾ ਦਿਨ ਹੈ। ਤੁਸੀਂ ਉਸ ਦਿਨ ਕੋਈ ਕੰਮ ਨਹੀਂ ਕਰਨਾ; ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਯਾਹਵੇਹ ਲਈ ਇੱਕ ਸਬਤ ਹੈ।

4“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਪਵਿੱਤਰ ਸਭਾ ਜਿਨ੍ਹਾਂ ਦਾ ਤੁਸੀਂ ਉਹਨਾਂ ਦੇ ਨਿਯਮਤ ਸਮਿਆਂ ਤੇ ਐਲਾਨ ਕਰਨਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.