35ਪਹਿਲਾ ਦਿਨ ਇੱਕ ਪਵਿੱਤਰ ਸਭਾ ਹੋਵੇ; ਇਸ ਦਿਨ ਕੋਈ ਕੰਮ-ਧੰਦਾ ਨਾ ਕਰੋ।
36ਸੱਤ ਦਿਨਾਂ ਤੱਕ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ, ਅਤੇ ਅੱਠਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ। ਇਹ ਸਮਾਪਤੀ ਵਿਸ਼ੇਸ਼ ਸਭਾ ਹੈ; ਕੋਈ ਕੰਮ-ਧੰਦਾ ਨਾ ਕਰਨਾ।
37“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਜਿਨ੍ਹਾਂ ਨੂੰ ਤੁਸੀਂ ਯਾਹਵੇਹ ਲਈ ਭੋਜਨ ਦੀਆਂ ਭੇਟਾਂ ਲਿਆਉਣ ਲਈ ਪਵਿੱਤਰ ਸਭਾ ਵਜੋਂ ਘੋਸ਼ਿਤ ਕਰਨਾ ਹੈ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ ਹਰੇਕ ਦਿਨ ਲਈ ਹੋਣਗੀਆਂ।
38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਾਹਵੇਹ ਦੇ ਸਬਤ ਨੂੰ ਮੰਨਣਾ।
39“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ।