ਲੇਵਿਆਂ 23

“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ।

Leviticus 23:39 (UKJV) Also in the fifteenth day of the seventh month, when all of you have gathered in the fruit of the land, all of you shall keep a feast unto the LORD seven days: on the first day shall be a sabbath, and on the eighth day shall be a sabbath.

37“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਜਿਨ੍ਹਾਂ ਨੂੰ ਤੁਸੀਂ ਯਾਹਵੇਹ ਲਈ ਭੋਜਨ ਦੀਆਂ ਭੇਟਾਂ ਲਿਆਉਣ ਲਈ ਪਵਿੱਤਰ ਸਭਾ ਵਜੋਂ ਘੋਸ਼ਿਤ ਕਰਨਾ ਹੈ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ ਹਰੇਕ ਦਿਨ ਲਈ ਹੋਣਗੀਆਂ।

38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਾਹਵੇਹ ਦੇ ਸਬਤ ਨੂੰ ਮੰਨਣਾ।

39“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ।

40ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਆਪਣੇ ਯਾਹਵੇਹ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ।

41ਇਸ ਨੂੰ ਹਰ ਸਾਲ ਸੱਤ ਦਿਨਾਂ ਲਈ ਯਾਹਵੇਹ ਦੇ ਤਿਉਹਾਰ ਵਜੋਂ ਮਨਾਓ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਬਿਧੀ ਹੋਵੇਗੀ; ਇਸ ਨੂੰ ਸੱਤਵੇਂ ਮਹੀਨੇ ਮਨਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.