40ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਆਪਣੇ ਯਾਹਵੇਹ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ।
41ਇਸ ਨੂੰ ਹਰ ਸਾਲ ਸੱਤ ਦਿਨਾਂ ਲਈ ਯਾਹਵੇਹ ਦੇ ਤਿਉਹਾਰ ਵਜੋਂ ਮਨਾਓ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਬਿਧੀ ਹੋਵੇਗੀ; ਇਸ ਨੂੰ ਸੱਤਵੇਂ ਮਹੀਨੇ ਮਨਾਓ।
42ਸੱਤ ਦਿਨ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ,
43ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਜਦੋਂ ਮੈਂ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ ਤਾਂ ਮੈਂ ਉਹਨਾਂ ਨੂੰ ਝੌਂਪੜੀਆਂ ਵਿੱਚ ਰੱਖਿਆ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
44ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਨੂੰ ਯਾਹਵੇਹ ਦੇ ਤਿਉਹਾਰਾਂ ਦੀ ਘੋਸ਼ਣਾ ਕੀਤੀ।