18ਕੋਈ ਵੀ ਜੋ ਕਿਸੇ ਦੇ ਜਾਨਵਰ ਦੀ ਜਾਨ ਲੈਂਦਾ ਹੈ, ਉਹ ਪਸ਼ੂ ਦੇ ਬਦਲੇ ਪਸ਼ੂ ਮੁਆਵਜ਼ਾ ਦੇਵੇ।
19ਕੋਈ ਵੀ ਵਿਅਕਤੀ ਜੋ ਆਪਣੇ ਗੁਆਂਢੀ ਨੂੰ ਸੱਟ ਮਾਰਦਾ ਹੈ, ਤਾਂ ਜਿਵੇਂ ਉਸਨੇ ਕੀਤਾ ਉਸ ਨਾਲ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ।
20ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ। ਜਿਵੇਂ ਕਿਸੇ ਵਿਅਕਤੀ ਨੇ ਸੱਟ ਮਾਰੀ ਹੈ ਉਸ ਨੂੰ ਉਹੀ ਸੱਟ ਝੱਲਣੀ ਪਵੇਗੀ।
21ਜਿਹੜਾ ਵਿਅਕਤੀ ਕਿਸੇ ਜਾਨਵਰ ਨੂੰ ਮਾਰਦਾ ਹੈ ਉਹ ਮੁਆਵਜ਼ਾ ਦੇਵੇ, ਪਰ ਜਿਹੜਾ ਮਨੁੱਖ ਨੂੰ ਮਾਰਦਾ ਹੈ ਉਹ ਮਾਰਿਆ ਜਾਵੇ।
22ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ, ਭਾਵੇਂ ਉਹ ਪਰਦੇਸੀ ਹੋਵੋ ਜਾਂ ਆਪਣੇ ਹੀ ਦੇਸ਼ ਦਾ ਹੋਵੇ, ਹਰ ਇੱਕ ਲਈ ਇੱਕੋ ਜਿਹਾ ਕਾਨੂੰਨ ਹੋਵੇ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”