33ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ।
34ਪਰ ਉਹਨਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਹਨਾਂ ਦਾ ਹਿੱਸਾ ਹੈ।
35“ ‘ਜੇਕਰ ਤੁਹਾਡਾ ਕੋਈ ਸਾਥੀ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਤੁਹਾਡੇ ਵਿਚਕਾਰ ਆਪਣਾ ਗੁਜ਼ਾਰਾ ਕਰਨ ਵਿੱਚ ਅਸਮਰੱਥ ਹੈ, ਤਾਂ ਉਹਨਾਂ ਦੀ ਮਦਦ ਕਰੋ ਅਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਪਰਦੇਸੀ ਅਤੇ ਪ੍ਰਾਹੁਣਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਰਹਿ ਸਕੇ।
36ਉਹਨਾਂ ਤੋਂ ਵਿਆਜ ਜਾਂ ਕੋਈ ਲਾਭ ਨਾ ਲਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ, ਤਾਂ ਜੋ ਉਹ ਤੁਹਾਡੇ ਵਿੱਚ ਰਹਿਣ।
37ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਨਾ ਦੇਣਾ ਨਾ ਉਹਨਾਂ ਨੂੰ ਲਾਭ ਦੇ ਲਈ ਭੋਜਨ ਵੇਚਣਾ।