ਲੇਵਿਆਂ 25

ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ।

Leviticus 25:33 (UKJV) And if a man purchase of the Levites, then the house that was sold, and the city of his possession, shall go out in the year of jubile: for the houses of the cities of the Levites are their possession among the children of Israel.

31ਪਰ ਚਾਰੇ ਪਾਸੇ ਦੀਵਾਰਾ ਤੋਂ ਬਿਨਾਂ ਪਿੰਡਾਂ ਦੇ ਘਰਾਂ ਨੂੰ ਖੁੱਲ੍ਹੇ ਦੇਸ਼ ਨਾਲ ਸਬੰਧਤ ਮੰਨਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਛੁਡਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਜੁਬਲੀ ਦੇ ਸਾਲ ਵਿੱਚ ਛੁਡਾਇਆ ਜਾਵੇ।

32“ ‘ਲੇਵੀਆਂ ਨੂੰ ਹਮੇਸ਼ਾ ਲੇਵੀਆਂ ਦੇ ਕਸਬਿਆਂ ਵਿੱਚ ਆਪਣੇ ਘਰ ਛੁਡਾਉਣ ਦਾ ਅਧਿਕਾਰ ਹੁੰਦਾ ਹੈ, ਜੋ ਉਹਨਾਂ ਕੋਲ ਹਨ।

33ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ।

34ਪਰ ਉਹਨਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਹਨਾਂ ਦਾ ਹਿੱਸਾ ਹੈ।

35“ ‘ਜੇਕਰ ਤੁਹਾਡਾ ਕੋਈ ਸਾਥੀ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਤੁਹਾਡੇ ਵਿਚਕਾਰ ਆਪਣਾ ਗੁਜ਼ਾਰਾ ਕਰਨ ਵਿੱਚ ਅਸਮਰੱਥ ਹੈ, ਤਾਂ ਉਹਨਾਂ ਦੀ ਮਦਦ ਕਰੋ ਅਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਪਰਦੇਸੀ ਅਤੇ ਪ੍ਰਾਹੁਣਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਰਹਿ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.