29“ ‘ਕੋਈ ਵੀ ਵਿਅਕਤੀ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਇੱਕ ਘਰ ਵੇਚਦਾ ਹੈ, ਉਸਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸਨੂੰ ਛੁਡਾਉਣ ਦਾ ਅਧਿਕਾਰ ਹੈ।
30ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ।
31ਪਰ ਚਾਰੇ ਪਾਸੇ ਦੀਵਾਰਾ ਤੋਂ ਬਿਨਾਂ ਪਿੰਡਾਂ ਦੇ ਘਰਾਂ ਨੂੰ ਖੁੱਲ੍ਹੇ ਦੇਸ਼ ਨਾਲ ਸਬੰਧਤ ਮੰਨਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਛੁਡਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਜੁਬਲੀ ਦੇ ਸਾਲ ਵਿੱਚ ਛੁਡਾਇਆ ਜਾਵੇ।
32“ ‘ਲੇਵੀਆਂ ਨੂੰ ਹਮੇਸ਼ਾ ਲੇਵੀਆਂ ਦੇ ਕਸਬਿਆਂ ਵਿੱਚ ਆਪਣੇ ਘਰ ਛੁਡਾਉਣ ਦਾ ਅਧਿਕਾਰ ਹੁੰਦਾ ਹੈ, ਜੋ ਉਹਨਾਂ ਕੋਲ ਹਨ।
33ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ।