ਲੇਵਿਆਂ 25

ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ।

Leviticus 25:30 (UKJV) And if it be not redeemed within the space of a full year, then the house that is in the walled city shall be established for ever to him that bought it throughout his generations: it shall not go out in the jubile.

28ਪਰ ਜੇ ਉਹ ਵਾਪਸ ਛੁਡਾਉਣ ਦੇ ਯੋਗ ਨਾ ਹੋਵੇ, ਤਾਂ ਜੋ ਵੇਚਿਆ ਗਿਆ ਸੀ ਉਹ ਜੁਬਲੀ ਦੇ ਸਾਲ ਤੱਕ ਖਰੀਦਦਾਰ ਦੇ ਕਬਜ਼ੇ ਵਿੱਚ ਰਹੇਗਾ। ਇਹ ਅਨੰਦ ਦੇ ਸਾਲ ਵਿੱਚ ਵਾਪਸ ਕਰ ਦਿੱਤਾ ਜਾਵੇਗਾ, ਅਤੇ ਫਿਰ ਉਸਦੀ ਜਾਇਦਾਦ ਉਸਨੂੰ ਵਾਪਸ ਮਿਲ ਸਕਦੀ ਹੈ।

29“ ‘ਕੋਈ ਵੀ ਵਿਅਕਤੀ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਇੱਕ ਘਰ ਵੇਚਦਾ ਹੈ, ਉਸਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸਨੂੰ ਛੁਡਾਉਣ ਦਾ ਅਧਿਕਾਰ ਹੈ।

30ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ।

31ਪਰ ਚਾਰੇ ਪਾਸੇ ਦੀਵਾਰਾ ਤੋਂ ਬਿਨਾਂ ਪਿੰਡਾਂ ਦੇ ਘਰਾਂ ਨੂੰ ਖੁੱਲ੍ਹੇ ਦੇਸ਼ ਨਾਲ ਸਬੰਧਤ ਮੰਨਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਛੁਡਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਜੁਬਲੀ ਦੇ ਸਾਲ ਵਿੱਚ ਛੁਡਾਇਆ ਜਾਵੇ।

32“ ‘ਲੇਵੀਆਂ ਨੂੰ ਹਮੇਸ਼ਾ ਲੇਵੀਆਂ ਦੇ ਕਸਬਿਆਂ ਵਿੱਚ ਆਪਣੇ ਘਰ ਛੁਡਾਉਣ ਦਾ ਅਧਿਕਾਰ ਹੁੰਦਾ ਹੈ, ਜੋ ਉਹਨਾਂ ਕੋਲ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.