ਲੇਵਿਆਂ 25

ਪਰ ਜੇ ਉਹ ਵਾਪਸ ਛੁਡਾਉਣ ਦੇ ਯੋਗ ਨਾ ਹੋਵੇ, ਤਾਂ ਜੋ ਵੇਚਿਆ ਗਿਆ ਸੀ ਉਹ ਜੁਬਲੀ ਦੇ ਸਾਲ ਤੱਕ ਖਰੀਦਦਾਰ ਦੇ ਕਬਜ਼ੇ ਵਿੱਚ ਰਹੇਗਾ। ਇਹ ਅਨੰਦ ਦੇ ਸਾਲ ਵਿੱਚ ਵਾਪਸ ਕਰ ਦਿੱਤਾ ਜਾਵੇਗਾ, ਅਤੇ ਫਿਰ ਉਸਦੀ ਜਾਇਦਾਦ ਉਸਨੂੰ ਵਾਪਸ ਮਿਲ ਸਕਦੀ ਹੈ।

Leviticus 25:28 (UKJV) But if he be not able to restore it to him, then that which is sold shall remain in the hand of him that has bought it until the year of jubile: and in the jubile it shall go out, and he shall return unto his possession.

26ਜੇਕਰ, ਉਹਨਾਂ ਲਈ ਇਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ,

27ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ।

28ਪਰ ਜੇ ਉਹ ਵਾਪਸ ਛੁਡਾਉਣ ਦੇ ਯੋਗ ਨਾ ਹੋਵੇ, ਤਾਂ ਜੋ ਵੇਚਿਆ ਗਿਆ ਸੀ ਉਹ ਜੁਬਲੀ ਦੇ ਸਾਲ ਤੱਕ ਖਰੀਦਦਾਰ ਦੇ ਕਬਜ਼ੇ ਵਿੱਚ ਰਹੇਗਾ। ਇਹ ਅਨੰਦ ਦੇ ਸਾਲ ਵਿੱਚ ਵਾਪਸ ਕਰ ਦਿੱਤਾ ਜਾਵੇਗਾ, ਅਤੇ ਫਿਰ ਉਸਦੀ ਜਾਇਦਾਦ ਉਸਨੂੰ ਵਾਪਸ ਮਿਲ ਸਕਦੀ ਹੈ।

29“ ‘ਕੋਈ ਵੀ ਵਿਅਕਤੀ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਇੱਕ ਘਰ ਵੇਚਦਾ ਹੈ, ਉਸਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸਨੂੰ ਛੁਡਾਉਣ ਦਾ ਅਧਿਕਾਰ ਹੈ।

30ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.