ਲੇਵਿਆਂ 25

ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ਤਾਂ ਜੋ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਤੁਹਾਡਾ ਪਰਮੇਸ਼ਵਰ ਹੋਵਾਂ।

Leviticus 25:38 (UKJV) I am the LORD your God, which brought you forth out of the land of Egypt, to give you the land of Canaan, and to be your God.

36ਉਹਨਾਂ ਤੋਂ ਵਿਆਜ ਜਾਂ ਕੋਈ ਲਾਭ ਨਾ ਲਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ, ਤਾਂ ਜੋ ਉਹ ਤੁਹਾਡੇ ਵਿੱਚ ਰਹਿਣ।

37ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਨਾ ਦੇਣਾ ਨਾ ਉਹਨਾਂ ਨੂੰ ਲਾਭ ਦੇ ਲਈ ਭੋਜਨ ਵੇਚਣਾ।

38ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ਤਾਂ ਜੋ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਤੁਹਾਡਾ ਪਰਮੇਸ਼ਵਰ ਹੋਵਾਂ।

39“ ‘ਜੇਕਰ ਤੁਹਾਡਾ ਕੋਈ ਇਸਰਾਏਲੀ ਸਾਥੀ ਗਰੀਬ ਹੋ ਜਾਵੇ ਅਤੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ, ਤਾਂ ਉਸ ਨੂੰ ਗੁਲਾਮ ਨਾ ਬਣਾਵੀਂ।

40ਉਹਨਾਂ ਨੂੰ ਤੁਸੀਂ ਮਜ਼ਦੂਰ ਜਾ ਪ੍ਰਾਹੁਣੇ ਦੀ ਤਰ੍ਹਾਂ ਰੱਖੋ ਅਤੇ ਉਹ ਜੁਬਲੀ ਦੇ ਸਾਲ ਤੱਕ ਤੁਹਾਡੀ ਸੇਵਾ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.