37ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਨਾ ਦੇਣਾ ਨਾ ਉਹਨਾਂ ਨੂੰ ਲਾਭ ਦੇ ਲਈ ਭੋਜਨ ਵੇਚਣਾ।
38ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ਤਾਂ ਜੋ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਤੁਹਾਡਾ ਪਰਮੇਸ਼ਵਰ ਹੋਵਾਂ।
39“ ‘ਜੇਕਰ ਤੁਹਾਡਾ ਕੋਈ ਇਸਰਾਏਲੀ ਸਾਥੀ ਗਰੀਬ ਹੋ ਜਾਵੇ ਅਤੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ, ਤਾਂ ਉਸ ਨੂੰ ਗੁਲਾਮ ਨਾ ਬਣਾਵੀਂ।
40ਉਹਨਾਂ ਨੂੰ ਤੁਸੀਂ ਮਜ਼ਦੂਰ ਜਾ ਪ੍ਰਾਹੁਣੇ ਦੀ ਤਰ੍ਹਾਂ ਰੱਖੋ ਅਤੇ ਉਹ ਜੁਬਲੀ ਦੇ ਸਾਲ ਤੱਕ ਤੁਹਾਡੀ ਸੇਵਾ ਕਰਨ।
41ਤਦ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੱਤਾ ਜਾਵੇ, ਅਤੇ ਉਹ ਆਪਣੇ ਪਰਿਵਾਰ ਅਤੇ ਆਪਣੇ ਪੁਰਖਿਆਂ ਦੀ ਜਾਇਦਾਦ ਵਿੱਚ ਵਾਪਸ ਚਲੇ ਜਾਣ।