ਲੇਵਿਆਂ 25

ਉਹ ਅਤੇ ਉਹਨਾਂ ਦੇ ਖਰੀਦਦਾਰ ਉਸ ਸਾਲ ਤੋਂ ਲੈ ਕੇ ਜੁਬਲੀ ਦੇ ਸਾਲ ਤੱਕ ਦੇ ਸਮੇਂ ਦੀ ਗਿਣਤੀ ਕਰੇ। ਅਤੇ ਉਹਨਾਂ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਹਨਾਂ ਦੇ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰ ਦੇ ਅਨੁਸਾਰ ਹੋਵੇ।

Leviticus 25:50 (UKJV) And he shall reckon with him that bought him from the year that he was sold to him unto the year of jubile: and the price of his sale shall be according unto the number of years, according to the time of an hired servant shall it be with him.

48ਉਹ ਆਪਣੇ ਆਪ ਨੂੰ ਵੇਚਣ ਤੋਂ ਬਾਅਦ ਛੁਡਾਉਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ।

49ਉਸਦਾ ਚਾਚਾ ਜਾਂ ਚਚੇਰਾ ਭਰਾ ਜਾਂ ਉਹਨਾਂ ਦੇ ਕਬੀਲੇ ਵਿੱਚ ਕੋਈ ਵੀ ਖੂਨੀ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਜਦ ਉਹ ਆਪਣੇ ਆਪ ਛੁਡਾਉਣ ਦੇ ਯੋਗ ਹੋਵੇ, ਤਾਂ ਉਹ ਆਪਣੇ ਆਪ ਨੂੰ ਛੁਡਾ ਸਕਦੇ ਹਨ।

50ਉਹ ਅਤੇ ਉਹਨਾਂ ਦੇ ਖਰੀਦਦਾਰ ਉਸ ਸਾਲ ਤੋਂ ਲੈ ਕੇ ਜੁਬਲੀ ਦੇ ਸਾਲ ਤੱਕ ਦੇ ਸਮੇਂ ਦੀ ਗਿਣਤੀ ਕਰੇ। ਅਤੇ ਉਹਨਾਂ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਹਨਾਂ ਦੇ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰ ਦੇ ਅਨੁਸਾਰ ਹੋਵੇ।

51ਪਰ ਜੇਕਰ ਯੋਵੇਲ ਸਾਲ ਤੱਕ ਅਜੇ ਵੀ ਕਈ ਸਾਲ ਬਾਕੀ ਹਨ, ਤਾਂ ਉਸਨੂੰ ਉਸਦੇ ਛੁਟਕਾਰਾ ਲਈ ਉਸਦੀ ਵਿਕਰੀ ਦੀ ਕੀਮਤ ਦੇ ਬਰਾਬਰ ਰਕਮ ਵਾਪਸ ਕਰਨੀ ਚਾਹੀਦੀ ਹੈ।

52ਜੇਕਰ ਜੁਬਲੀ ਦੇ ਸਾਲ ਤੱਕ ਸਿਰਫ ਕੁਝ ਸਾਲ ਹੀ ਬਚੇ ਹੋਏ ਹੋਣ, ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸਨੂੰ ਮੋੜ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.