2“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਅਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
3“ ‘ਜੇ ਤੁਸੀਂ ਮੇਰੀਆਂ ਬਿਧੀਆਂ ਦੀ ਪਾਲਣਾ ਕਰੋ ਅਤੇ ਮੇਰੇ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ,
4ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ।
5ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ।
6“ ‘ਮੈਂ ਦੇਸ਼ ਵਿੱਚ ਸ਼ਾਂਤੀ ਦਿਆਂਗਾ ਅਤੇ ਤੁਸੀਂ ਲੇਟ ਜਾਓਗੇ ਅਤੇ ਕੋਈ ਵੀ ਤੁਹਾਨੂੰ ਡਰਾਵੇਗਾ ਨਹੀਂ, ਮੈਂ ਜੰਗਲੀ ਦਰਿੰਦਿਆਂ ਨੂੰ ਧਰਤੀ ਤੋਂ ਹਟਾ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਹੀਂ ਲੰਘੇਗੀ।