4ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ।
5ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ।
6“ ‘ਮੈਂ ਦੇਸ਼ ਵਿੱਚ ਸ਼ਾਂਤੀ ਦਿਆਂਗਾ ਅਤੇ ਤੁਸੀਂ ਲੇਟ ਜਾਓਗੇ ਅਤੇ ਕੋਈ ਵੀ ਤੁਹਾਨੂੰ ਡਰਾਵੇਗਾ ਨਹੀਂ, ਮੈਂ ਜੰਗਲੀ ਦਰਿੰਦਿਆਂ ਨੂੰ ਧਰਤੀ ਤੋਂ ਹਟਾ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਹੀਂ ਲੰਘੇਗੀ।
7ਤੁਸੀਂ ਆਪਣੇ ਵੈਰੀਆਂ ਦਾ ਪਿੱਛਾ ਕਰੋਗੇ ਅਤੇ ਉਹ ਤੇਰੇ ਅੱਗੇ ਤਲਵਾਰ ਨਾਲ ਡਿੱਗ ਪੈਣਗੇ।
8ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ, ਅਤੇ ਤੁਹਾਡੇ ਵਿੱਚੋਂ ਇੱਕ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਦੁਸ਼ਮਣ ਤਲਵਾਰ ਨਾਲ ਤੁਹਾਡੇ ਅੱਗੇ ਡਿੱਗਣਗੇ।